Khardku Sangharsh Di Sakhi / ਖਾੜਕੂ ਸੰਘਰਸ਼ ਦੀ ਸਾਖੀ
ਲੇਖਕ ਦਲਜੀਤ ਸਿੰਘ/Daljeet Singh
ਦਿੱਲੀ ਦਰਬਾਰ ਦਾ ਅਕਾਲ ਤਖਤ ਸਾਹਿਬ, ਸ਼੍ਰੀ ਅੰਮ੍ਰਿਤਸਰ ‘ਤੇ ਹਮਲਾ ਅਤੇ ਸੰਤ ਜਰਨੈਲ ਸਿੰਘ ਜੀ ਦੀ ਅਜੀਮ ਸ਼ਹਾਦਤ ਤੋਂ ਬਾਅਦ ਸਿੱਖਾਂ ਦੇ ਦਿਲਾਂ ਉੱਤੇ ਡੂੰਘੇ ਘਾਅ ਲੱਗ ਗਏ ਸਨ। ਦਿੱਲੀ ਦਰਬਾਰ ਨੇ ਆਪਣੇ ਫੌਜੀ ਬਲ ਦੀ ਮਦਦ ਨਾਲ ਸਿੱਖਾਂ ਨੂੰ ਘਰਾਂ ਅੰਦਰ ਨੂੜਨ ਦੀ ਕੋਸ਼ਿਸ਼ ਕੀਤੀ ਪਰ ਅਜਿਹੇ ਦੌਰ ਵਿਚ ਕੁਝ ਚੋਣਵੇਂ ਸਿੰਘਾਂ ਤੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਜਿਨ੍ਹਾਂ ਨੇ ਫਿਰ ਸੰਤ ਜਰਨੈਲ ਸਿੰਘ ਜੀ ਦੇ ਬਚਨਾ ਨੂੰ ਪੂਰਾ ਕਰਦਿਆਂ ਹੋਇਆ ਖਾੜਕੂ ਸੰਘਰਸ਼ ਦਾ ਆਗਾਜ਼ ਕੀਤਾ।